top of page

ਕਿਸਾਨਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਘੇਰਿਆ, ਕਿਹਾ, “ਭਾਜਪਾ ਨੇ ਸਾਨੂੰ ਖਾਲਿਸਤਾਨੀ ਕਿਹਾ”

ਲੋਕ ਸਭਾਂ ਚੋਣਾਂ ਦੇ ਪ੍ਰਚਾਰ ਦੌਰਾਨ ਹਰ ਸਿਆਸੀ ਪਾਰਟੀ ਦਾ ਆਗੂ ਤੇ ਉਸਦੇ ਸਮਰਥਕ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ। ਇਸੇ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਦਾ ਵਿਰੋਧ ਵੀ ਵੱਧ ਚੜ ਕੇ ਹੋ ਰਿਹਾ ਹੈ। ਕਿਸਾਨਾਂ ਵਿੱਚ ਭਾਜਪਾ ਪ੍ਰਤੀ ਰੋਸ ਸਾਫ਼ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਵਾਰ ਸ਼ੰਭੂ ਬਾਰਡਰ ਤੋੰ ਅੱਗੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਨਹੀਂ ਸੀ ਕਰਨ ਦਿੱਤਾ ਗਿਆ।


ਹਰਜੀਤ ਗਰੇਵਾਲ

ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਭਾਜਪਾ ਦੇ ਸਿਨੀਅਰ ਨੇਤਾ ਹਰਜੀਤ ਗਰੇਵਾਲ ਨੂੰ ਘੇਰ ਕੇ ਉਹਨਾਂ ਨੂੰ ਸਵਾਲ ਜਵਾਬ ਕੀਤੇ। ਕਿਸਾਨਾਂ ਨੇ ਕਿਹਾ, “ਤੁਸੀਂ ਸਾਡੇ ਅੱਗੇ ਵੱਡੇ ਵੱਡੇ ਬੈਰੀਕੇਡ ਲਾ ਦਿੱਤੇ, ਕੰਧਾਂ ਕਰ ਦਿੱਤੀਆਂ ਸੀ, ਸਾਡੇ ‘ਤੇ ਗੱਡੀਆਂ ਚਾੜ ਦਿੱਤੀਆਂ ਸੀ ਜੇ ਹੁਣ ਅਸੀਂ ਵੀ ਤੁਹਾਡੇ ਲੀਡਰਾਂ ਦੇ ਅੱਗੇ ਕੰਧਾਂ ਕਰ ਦਈਏ, ਪਿੰਡਾਂ ‘ਚ ਤੇ ਤੁਹਾਡੇ ਉੱਪਰ ਗੱਡੀਆਂ ਚਾੜ ਦਈਏ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ?


bottom of page