top of page

'ਇਸ਼ਕ-ਏ-ਪੰਜਾਬ' ਮਹਾਂ ਪੰਜਾਬ ਦੀ ਪਹਿਲੀ ਬੋਲਦੀ ਪੰਜਾਬੀ ਫੀਚਰ ਫ਼ਿਲਮ



ਸਾਡੀ ਜ਼ਿੰਦਗੀ ਵਿੱਚ ਸਿਨੇਮਾ ਦੇ ਮਾਇਨੇ ਬਹੁਤ ਵੱਖਰੇ ਹਨ, ਹਰ ਕਿਸੇ ਉੱਪਰ ਸਿਨੇਮਾ ਆਪਣਾ ਪ੍ਰਭਾਵ ਪਾਉਂਦਾ ਹੈ ਚਾਹੇ ਫੇਰ ਉਹ ਸਕਰਾਤਮਕ ਹੋਵੇ ਜਾਂ ਫੇਰ ਨਕਰਾਤਮਕ। ਕਹਿੰਦੇ ਨੇ ਕਿ ਬੇਸ਼ੱਕ ਸਾਰੀਆਂ ਫ਼ਿਲਮਾਂ ਸੱਚੀਆਂ ਕਹਾਣੀਆਂ ਉੱਪਰ ਆਧਾਰਿਤ ਨਾ ਹੋਣ ਪਰ ਫੇਰ ਵੀ ਇਹ ਕਹਾਣੀਆਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ।

ਸਾਡੇ ਮਹਾਂ ਪੰਜਾਬ ਯਾਨੀ ਸਾਂਝੇ ਪੰਜਾਬ ਦੀ ਪਹਿਲੀ ਬੋਲਦੀ ਪੰਜਾਬੀ ਫ਼ੀਚਰ ਫ਼ਿਲਮ 'ਇਸ਼ਕ-ਏ-ਪੰਜਾਬ' ਉਰਫ਼ 'ਮਿਰਜ਼ਾ-ਸਾਹਿਬਾਂ' ਹੈ, ਜਿਸਨੂੰ ਭਾਰਤੀ ਸਿਨੇਮਾ ਇਤਿਹਾਸ ਦੀ ਪਹਿਲੀ ਬੋਲਣ ਵਾਲੀ ਪੰਜਾਬੀ ਫ਼ਿਲਮ ਵੀ ਕਿਹਾ ਜਾਂਦਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਸੰਨ ੧੯੯੩ ਵਿੱਚ ਹੋਈ ਸੀ ਤੇ ਲਗਭਗ ਇਹ ਸ਼ੂਟਿੰਗ ਦੋ ਸਾਲ ਤੱਕ ਚੱਲੀ ਸੀ। ਫ਼ਿਲਮ ਵਿੱਚ ਅੰਮ੍ਰਿਤਸਰ, ਲਾਹੌਰ, ਗੁੱਜਰਾਂਵਾਲਾ, ਝੰਗ ਤੇ ਗੁਰਦਾਸਪੁਰ ਦੇ ਦ੍ਰਿਸ਼ ਵੀ ਦਰਸਾਏ ਗਏ ਸਨ, ਤੇ ਪੰਜਾਬ ਦੀ ਦਿੱਖ ਨੂੰ ਬਾਖੂਬੀ ਦਿਖਾਇਆ ਗਿਆ ਸੀ। ਫ਼ਿਲਮਕਾਰ ਬੋਮਨ ਸ਼ਰਾਫ਼ ਤੇ ਹਦਾਇਤਕਾਰ ਜੀ.ਆਰ. ਸੇਠੀ ਵੱਲੋਂ ਇਸ ਫ਼ਿਲਮ ਨੂੰ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਗਈ। ਫ਼ਿਲਮ ਵਿੱਚ ਮਿਰਜ਼ਾ ਦਾ ਕਿਰਦਾਰ ਭਾਈ ਦੇਸਾ ਤੇ ਸਾਹਿਬਾਂ ਦਾ ਕਿਰਦਾਰ ਲਾਹੌਰ ਦੀ ਚੂਨੀਆਂ ਤਹਿਸੀਲ ਤੋਂ ਮਿਸ ਖੁਰਸ਼ੀਦ ਵੱਲੋਂ ਅਦਾ ਕੀਤਾ ਗਿਆ, ਇਸ ਤੋਂ ਇਲਾਵਾ ਫ਼ਿਲਮ ਵਿੱਚ ਮਸ਼ਹੂਰ ਗਵੱਈਏ ਭਾਈ ਛੈਲਾ ਨੇ ਵੀ ਆਪਣੀ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਨੂੰ ਟੁੰਬਿਆਂ ਸੀ।

ਫ਼ਿਲਮ ਵਿਚਲਾ ਗੀਤ ‘ਜੇ ਮੈਂ ਐਸਾ ਜਾਣਦੀ ਪ੍ਰੀਤ ਕੀਏ ਦੁੱਖ ਹੋ’ ਕਾਫ਼ੀ ਚਰਚਾ ਵਿੱਚ ਵੀ ਰਿਹਾ ਸੀ ਤੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਗਿਆ ਸੀ।

8 views0 comments
bottom of page