top of page

ਪੰਜਾਬੀ ਸਿਨੇਮਾ ਜਗਤ ਦੀ ਬੇਬੇ ਨਿਰਮਲ ਰਿਸ਼ੀ ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ

23 ਅਪ੍ਰੈਲ: ਨਿਰਮਲ ਰਿਸ਼ੀ ਬਿਨਾਂ ਪੰਜਾਬੀ ਸਿਨੇਮਾ ਅਧੂਰਾ ਏ, ਜੇ ਕਿੱਧਰੇ ਪੰਜਾਬੀ ਸਿਨੇਮਾ ਦੀ ਗੱਲ ਚੱਲਦੀ ਹੋਵੇਗੀ ਤਾਂ ਉਹ ਨਿਰਮਲ ਰਿਸ਼ੀ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਹੀ ਰਹੇਗੀ। ਉਹਨਾਂ ਨੇ ਉਸ ਦੌਰ ਵਿੱਚ ਰੰਗਮੰਚ ਜਗਤ ਵਿੱਚ ਪੈਰ ਧਰਿਆ ਜਦੋਂ ਕੁੜੀਆਂ ਨੂੰ ਇਸ ਖੇਤਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ ਮਿਲਦੀ ਤੇ ਨਾ ਹੀ ਚੰਗਾ ਸਮਝਿਆ ਜਾਂਦਾ ਸੀ। ਉਹਨਾਂ ਆਪਣਾ ਇੱਕ ਹਿੱਸਾ ਪੰਜਾਬੀ ਸਿਨੇਮਾ ਨੂੰ ਦਿੱਤਾ ਹੈ, ਕੋਈ ਵੀ ਪੰਜਾਬੀ ਫ਼ਿਲਮ ਹੋਵੇ ਅਗਰ ਉਸ ਵਿੱਚ ਨਿਰਮਲ ਰਿਸ਼ੀ ਹਨ ਸਮਝੋ ਉਹ ਫ਼ਿਲਮ ਦੀ ਰੂਹ ਹਨ।


ਨਿਰਮਲ ਰਿਸ਼ੀ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜ਼ੇ ਗਏ

ਭਾਰਤ ਦੇ ਰਾਸ਼ਟਰਪਤੀ ਦਰੌਪਦੀ ਮੁਰਮੂ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਗਮ ਵਿੱਚ ਨਿਰਮਲ ਰਿਸ਼ੀ ਨੂੰ ਸਿਨੇਮਾ ਜਗਤ ਵਿੱਚ ਸ਼ਲਾਘਾਯੋਗ ਕੰਮ ਸਦਕਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨਿਰਮਲ ਰਿਸ਼ੀ ਜੀ ਦਾ ਜਨਮ 27 ਅਗਸਤ 1943 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵੇ ਕਲਾਂ ਵਿੱਚ ਹੋਇਆ ਸੀ ਤੇ ਉਹ ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੇ ਸਨ। ਛੋਟੀ ਉਮਰ ਤੋਂ ਹੀ ਉਹਨਾਂ ਨੂੰ ਥੀਏਟਰ ਕਰਨ ਦਾ ਸ਼ੌਂਕ ਸੀ ਪਰ ਅਦਾਕਾਰੀ ਦੇ ਨਾਲ-ਨਾਲ ਉਹ ਖੋ-ਖੋ ਦੇ ਵਧੀਆ ਖਿਡਾਰਨ ਤੇ ਐਥਲੀਟ ਵੀ ਰਹਿ ਚੁੱਕੇ ਹਨ। ਕਾਲਜ ਦੇ ਦਿਨਾਂ ਵਿੱਚ ਹੀ ਨਿਰਮਲ ਰਿਸ਼ੀ ਦੀ ਮੁਲਾਕਾਤ ਹਰਪਾਲ ਸਿੰਘ ਟਿਵਾਣਾ ਤੇ ਨੀਨਾ ਟਿਵਾਣਾ ਨਾਲ ਜਿਸ ਤੋਂ ਬਾਅਦ ਉਹਨਾਂ ਨੇ ਰੰਗਮੰਚ ਦੀ ਦੁਨੀਆਂ ਵਿੱਚ ਕਦਮ ਰੱਖਿਆ ਤੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਤੇ ਨਾਟਕ ਖੇਡੇ। ਇਸੇ ਦੌਰਾਨ ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਵਿੱਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਜੋ ਕਿ ਅੱਜ ਵੀ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਯਾਦ ਕੀਤਾ ਜਾਂਦਾ ਹੈ। ਗੁਲਾਬੋ ਮਾਸੀ ਦੇ ਕਿਰਦਾਰ ਤੋਂ ਲੈ ਕੇ ਹੁਣ ਤੱਕ ਉਹਨਾਂ ਵੱਲੋਂ ਅਣਗਿਣਤ ਸ਼ਾਨਦਾਰ ਕਿਰਦਾਰ ਨਿਭਾਏ ਗਏ ਹਨ।


ਨਿਰਮਲ ਰਿਸ਼ੀ ਵੱਲੋਂ ਕਰੀਬ 60 ਫ਼ਿਲਮਾਂ ਵਿੱਚ ਅਦਾਕਾਰ ਵਜੋਂ ਕੰਮ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਲੌਂਗ ਦਾ ਲਿਸ਼ਕਾਰਾ (1983), ਉੱਚਾ ਦਰ ਬਾਬੇ ਨਾਨਕ ਦਾ (1985), ਦੀਵਾ ਬਲੇ ਸਾਰੀ ਰਾਤ, ਸੁਨੇਹਾ, ਲਵ ਪੰਜਾਬ, ਡੈਥ ਔਨ ਵ੍ਹੀਲਜ਼, ਵੁਮੈਨ ਫਰਾੱਮ ਦੀ ਈਸਟ, ਨਿੱਕਾ ਜ਼ੈਲਦਾਰ, ਅੰਗਰੇਜ਼, ਲਾਹੌਰੀਏ, ਨਿੱਕਾ ਜ਼ੈਲਦਾਰ ਆਦਿ ਹਨ।

bottom of page