top of page

ਪੰਜਾਬ, ਚੰਡੀਗੜ ਤੇ ਹਿਮਾਚਲ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ, ਕਿਸਾਨਾਂ ਨੂੰ ਫ਼ਸਲਾਂ ਸੰਭਾਲਣ ਲਈ ਕੀਤਾ ਸੁਚੇਤ

25 ਅਪ੍ਰੈਲ - ਪੰਜਾਬ-ਹਰਿਆਣਾ ਤੇ ਚੰਡੀਗੜ ਵਿੱਚ ਸ਼ੁਕਰਵਾਰ ਤੇ ਸ਼ਨਿੱਚਰਵਾਰ ਨੂੰ ਭਾਰੀ ਬਾਰਿਸ਼/ਮੀਂਹ ਤੇ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਹੈ। ਚੰਡੀਗੜ ਵਿੱਚ ਮੌਸਮ ਵਿਗਿਆਨ ਕੇਂਦਰ ਨੇ ਇਸ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਹੈ ਤੇ ਕੇਂਦਰ ਦੇ ਡਾਇਰੈਕਟਰ ਏਕੇ ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ ਜਿਸਦਾ ਅਸਰ ਸ਼ੁਕਰਵਾਰ ਨੂੰ ਵੀ ਦਿਖੇਗਾ ਤੇ ਨਾਲ ਹੀ ਸ਼ਨਿੱਚਰਵਾਰ ਨੂੰ ਕਈ ਥਾਵਾਂ ਉੱਪਰ ਗੜੇਮਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਇਸ ਲਈ ਚੰਡੀਗੜ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ, ਕਿਸੇ ਵੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਪਹਿਲਾਂ ਦਾ ਤਾਪਮਾਨ ਵੀ ਵੱਧ ਜਾਂਦਾ ਹੈ।


ਪੰਜਾਬ ਅੰਦਰ ਭਾਰੀ ਮੀਂਹ ਪੈਣ ਦੀ ਸੰਭਾਵਨਾ

ਇਸ ਤੋਂ ਇਲਾਵਾ ਬਾਰਿਸ਼ ਬਾਰੇ ਕਿਸਾਨਾਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ, ਕੇਂਦਰ ਨੇ ਕਿਹਾ ਹੈ ਕਿ ਹਾੜੀ ਦੀਆਂ ਫ਼ਸਲਾਂ (ਕਣਕ, ਸਰ੍ਹੋਂ ਆਦਿ) ਦੀ ਪੱਕਣ ਅਤੇ ਵਾਢੀ ਦੇ ਨੇੜੇਹੋਣ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇ।


ਮੌਸਮ ਕੇਂਦਰ ਦੇ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ 26 ਅਪ੍ਰੈਲ ਤੋਂ ਪੱਛਮੀ ਗੜਬੜੀ ਕਾਰਨ ਮੌਸਨ ਤਿੰਨ-ਚਾਰ ਦਿਨ ਖ਼ਰਾਬ ਰਹੇਗਾ ਤੇ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ, ਪੰਜਾਬ ਤੇ ਹਰਿਆਣਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

bottom of page