top of page

ਅਬੋਹਰ ਵਿੱਚ ਪੰਜਾਬ ਰੋਡਵੇਜ਼ ਬੱਸ ਤੇ ਟਰੈਕਟਰ-ਟਰਾਲੀ ਆਪਸ ਵਿੱਚ ਟਕਰਾਈਆਂ, 17 ਲੋਕ ਹੋਏ ਜ਼ਖਮੀ

25 ਅਪ੍ਰੈਲ - ਪੰਜਾਬ ਰੋਡਵੇਜ਼ ਦੀ ਬੱਸ ਵੀਰਵਾਰ ਨੂੰ ਮਲੋਟ ਜਾ ਰਹੀ ਸੀ ਕਿ ਅਬੋਹਰ ਤੋਂ 9 ਕਿਲੋਮੀਟਰ ਦੂਰ ਗੋਵਿੰਦਗੜ੍ਹ ਪਿੰਡ ਨੇੜੇ ਓਵਰਪਾਸ ਰੇਲਿੰਗ ਨੇੜੇ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਦੌਰਾਨ 17 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਤੇ ਬੱਸ ਅਤੇ ਟਰੈਕਟਰ-ਟਰਾਲੀ ਦੇ ਡਰਾਈਵਰ ਵੀ ਬੁਰੀ ਤਰਾਂ ਜ਼ਖਮੀ ਹੋ ਗਏ, ਜਿਹਨਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਮੈਡੀਕਲ ਸਾਇੰਸਿਜ਼, ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਬੱਸ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਤੜਕਸਾਰ 5:15 ਵਜੇ ਗੋਵਿੰਦਗੜ ਪਹੁੰਚਿਆ ਤਾਂ ਅਚਾਨਕ ਬੱਸ ਦੀਆਂ ਹੈੱਡਲਾਈਟਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਸਵੇਰੇ ਤੜਕੇ ਵੈਸੇ ਵੀ ਬਾਹਰ ਚਾਨਣ ਘੱਟ ਸੀ ਜਿਸ ਕਾਰਣ ਉਹਨਾਂ ਨੂੰ ਅੱਗਿਓਂ ਆਉਂਦੀ ਟਰੈਕਟਰ ਟਰਾਲੀ ਨਹੀਂ ਦਿਖੀ।


ਹਾਦਸੇ ਵਾਲੀ ਥਾਂ ਦੀ ਫੋਟੋ

ਡਰਾਈਵਰ ਗੁਰਪ੍ਰੀਤ ਤੋਂ ਇਲਾਵਾ 14 ਸਵਾਰੀਆਂ ਹੋਰ ਜ਼ਖਮੀ ਹੋ ਗਈਆਂ ਤੇ ਟਰੈਕਟਰ ਟਰਾਲੀ ਉੱਤੇ ਸਵਾਰ ਰਾਜਸਥਾਨ ਦੇ ਪਿੰਡ ਗਦਰ ਖੇੜਾ ਪਿੰਡ ਦੇ ਭਗਤ ਸਿੰਘ ਤੇ ਦੌਦਾ ਪਿੰਡ ਦੇ ਸੁਖਪਾਲ ਸਿੰਘ ਵੀ ਜ਼ਖਮੀ ਹੋ ਗਏ। ਇਸ ਹਾਦਸੇ ਦੌਰਾਨ ਸੜਕ ਸੁਰੱਖਿਆ ਫੋਰਸ ਵੀ ਤੁਰੰਤ ਘਟਨਾ ਵਾਲੀ ਥਾਂ ਉੱਤੇ ਪਹੁੰਚੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

bottom of page