top of page

ਮੀਂਹ ਕਾਰਣ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਹੋ ਰਹੀ ਖ਼ਰਾਬ

29 ਅਪ੍ਰੈਲ: ਇਨ੍ਹੀਂ ਦਿਨੀਂ ਪੰਜਾਬ ਅੰਦਰ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਢੋਈ ਜਾ ਰਹੀ ਹੈ ਪਰ ਸਰਕਾਰ ਵੱਲੋਂ ਮੰਡੀਆਂ ਵਿੱਚ ਪਈ ਫ਼ਸਲ ਨੂੰ ਸੰਭਾਲਣ ਦੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ।


ਮੀਂਹ ਕਾਰਣ ਕਿਸਾਨਾਂ ਦੀ ਮੰਡੀਆਂ ਵਿੱਚ ਪਈ ਫ਼ਸਲ ਹੋ ਰਹੀ ਖ਼ਰਾਬ

ਬਰਨਾਲਾ ਦੀ ਅਨਾਜ ਮੰਡੀ ਵਿਖੇ ਕਿਸਾਨਾਂ ਦੀ ਫ਼ਸਲ ਮੀਂਹ ਦੇ ਪਾਣੀ ਵਿੱਚ ਖ਼ਰਾਬ ਹੋ ਰਹੀ ਹੈ ਪਰ ਇਸਨੂੰ ਬਚਾਉਣ ਦੇ ਕੋਈ ਹੀਲੇ-ਵਸੀਲੇ ਨਹੀਂ ਕੀਤੇ ਜਾ ਰਹੇ, ਨਾ ਤਾਂ ਫ਼ਸਲ ਨੂੰ ਤਰਪਾਲ ਨਾਲ ਢਕਿਆ ਜਾ ਰਿਹਾ ਹੈ ਤੇ ਨਾ ਹੀ ਫ਼ਸਲ ਨੂੰ ਕਿਸੇ ਛੱਤ ਥੱਲੇ ਸੰਭਾਲ ਕੇ ਰੱਖਿਆ ਜਾ ਰਿਹਾ ਹੈ। ਇਹੀ ਹਾਲ ਪੰਜਾਬ ਦੀਆਂ ਹੋਰਨਾਂ ਅਨਾਜ ਮੰਡੀਆਂ ਦਾ ਵੀ ਹੈ, ਜਿੱਥੇ ਮੀਂਹ ਕਰਕੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਖ਼ਰਾਬ ਹੋ ਰਹੀ ਹੈ।



0 views0 comments
bottom of page